ਝੀਲਾਂ ਦਾ ਸ਼ਹਿਰ ਬਠਿੰਡਾਂ

Map of Bathinda district and neighbours
Map of Bathinda district

ਬਠਿੰਡਾ (English: Bathinda; हिंदी: भटिंडा) ਭਾਰਤ ਦੇ ਉੱਤਰ-ਪੱਛਮ ਵਿੱਚ ਪੰਜਾਬ ਦਾ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਸ਼ਹਿਰ ਹੈ| ਬਠਿੰਡੇ ਦੀ ਇਕ ਖਾਸੀਅਤ ਇਹ ਵੀ ਹੈ ਕਿ ਜ਼ਿਲਾ ਹੋਣ ਦੇ ਨਾਲ-ਨਾਲ ਬਹੁਤ ਵੱਡਾ ਜੰਕਸ਼ਨ ਵੀ ਹੈ ਅਤੇ ਇਹ ਨਾਲ ਲਗਦੇ ਵੱਡੇ ਸ਼ਹਿਰਾਂ ਜਿਵੇ ਕੇ ਫਿਰੋਜ਼ਪੁਰ, ਦਿੱਲੀ, ਸਿਰਸਾ (ਹਰਿਆਣਾ), ਗੰਗਾਨਗਰ (ਰਾਜਸਥਾਨ), ਜੰਮੂ, ਅੰਮ੍ਰਿਤਸਰ, ਪਟਿਆਲਾ ਨਾਲ ਰੇਲਵੇ ਰਹੀ ਜੁੜਿਆ ਹੈ|  ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਬਠਿੰਡੇ ਦੇ ਜੰਗਲਾਂ ਵਿੱਚ ਮੁਗਲਾਂ ਨਾਲ ਲੜਾਈ ਕੀਤੀ ਸੀ ਅਤੇ ਉਥੇ ਇਕ ਬਹੁਤ ਪ੍ਰਸਿਧ ਗੁਰੂਦੁਆਰਾ ਦਮਦਮਾ ਸਹਿਬ ਤਲਵੰਡੀ ਸਾਬੋ ਬਣਿਆ ਹੋਇਆ ਹੈ । ਇਸ ਦਾ ਸਨਅੱਤੀਕਰਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ, ਜਿਸ ਵਿੱਚ ਉਸਦੀ ਪ੍ਰਮੁੱਖਤਾ ਦਾ ਮੁੱਖ ਕਾਰਣ ਗੁਰੂ ਨਾਨਕ ਦੇਵ ਥਰਮਲ ਪਂਲਾਟ ਹੈ, ਜਿਸ ਤੋਂ ਬਿਜਲੀ ਸਪਲਾਈ ਹੁੰਦੀ ਹੈ,ਇਸ ਤੌਂ ਇਲਾਵਾ ਖਾਦ ਕਾਰਖਾਨਾ ਤੇ ਨਵਾਂ ਬਣ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਕਾਰਖਾਨਾ ਵੀ ਮੁੱਖ ਸਨਅਤਾਂ ਹਨ। ਉੱਤਰੀ ਭਾਰਤ ਵਿਚ ਬਠਿੰਡੇ ਵਿਖੇ ਅਨਾਜ ਤੇ ਕਪਾਹ ਦੀ ਬਹੁਤ ਵੱਡੀ ਮੰਡੀ  ਵੀ ਹੈ।ਬਠਿੰਡੇ ਵਿੱਚ ਰਜਿੰਦਰਾ ਕਾਲਜ, ਡੀ ਏ ਵੀ ਕਾਲਜ, ਗਿਆਨੀ ਜ਼ੇਲ ਸਿੰਘ ਕਾਲਜ ਆਫ ਇੰਜਨੀਰਗ ਅਤੇ ਤੇਕਨਾਲਜੀ , ਆਦੇਸ਼ ਇਨਸੀਟਯੁਟ ਆਫ ਮੈਡੀਕਲ ਰਿਸਰਚ, ਬਾਬਾ ਸ਼੍ਰੀ ਚੰਦ ਜੀ ਸਰਕਾਰੀ ਕਾਲਜ ਅਤੇ ਪੰਜਾਬ ਟੇਕਨੀਕਲ ਯੁਨੀਵਰਸਿਟੀ ਆਦਿ ਪੜਾਈ ਦੇ ਮੁੱਖ ਕੇਂਦਰ ਹਨ।

ਬਠਿੰਡੇ ਦੇ ਹੋਰ ਪ੍ਰਸਿਧ ਘੁੰਮਣ ਯੋਗ ਸਥਾਨ

ਕਿਲਾ ਮੁਬਾਰਕ:ਇਹ ਭਾਰਤ ਦਾ ਇਤਹਾਸਿਕ ਕਿਲਾ ਹੈ ਅਤੇ ਰਾਸ਼ਟਰੀ ਸਮਾਰਕ ਵੀ ਹੈ| ਇਹ ਬਠਿੰਡਾ ਸ਼ਹਿਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ| ਇਹ ਕਿਲਾ 1900 ਸਾਲ ਪੁਰਾਣਾ ਹੈ ਪਰ ਇਹ ਹੁਣ ਤੱਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ| ਇਹ ਕਿਲਾ ਰਾਜਾ ਦਬ ਨੇ ੬ ਈਸਵੀ ਵਿਚ ੧੫  ਏਕੜ ਜਮੀਨ ਤੇ  ਹੁੰਸ  ਵਿਰੋਧੀਆ ਤੋ ਬਚਨ ਲਈ ਬਣਾਇਆ ਸੀ| ਸਮੇ ਦੇ ਨਾਲ-ਨਾਲ ਸਾਸ਼ਕਾਂ ਨੇ ਇਸ ਦੇ ਮੁਢਲੇ ਰੂਪ ਵਿਚ ਬਹੁਤ ਤਬਦੀਲੀਆ ਕੀਤੀਆ| ੧੧ਵੀ ਸਦੀ ਵਿਚ ਰਾਜਾ ਜੈਪਾਲ ਦੀ ਮੌਤ ਤੋ ਬਾਅਦ ਮੁਹੰਮਦ ਗਜਨਵੀ ਨੇ ਇਸ  ਤੇ ਕਬਜਾ ਕਰ ਲਿਆ| ਦਿੱਲੀ ਦੀ ਪਹਿਲੀ ਔਰਤ ਸਾਸ਼ਕ ਰਜੀਆ ਸੁਲਤਾਨ ਨੂੰ ਇਥੇ ਅਲ੍ਤੁਨਿਆ ਨੇ ਕੇਦ ਕਰ ਕੇ ਰਖਿਆ ਸੀ| ਰਜੀਆ ਸੁਲਤਾਨ ਇਥੋ ਵਚ ਕੇ ਨਿਕਲ ਗਈ ਅਤੇ ਵਿਦ੍ਰੋਹ ਕਰਕੇ ਕਬਜਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਬਾਅਦ ਵਿਚ ਕਤਲ ਕਰ ਦਿਤੀ ਗਈ|  ਫੂਲਵੰਸ਼ ਦੇ ਆਲਾ ਸਿੰਘ ਨੇ ਇਸਤੇ ੧੭੫੪ ਈਸਵੀ ਵਿਚ ਕਬਜਾ ਕੀਤਾ ਅਤੇ ਬਾਅਦ ਵਿਚ ਮੁਗਲਾਂ ਨੇ| ਮੁਗਲਾਂ ਦੇ ਸਮੇ ਇਹ ਲਾਹੋਰ ਦੇ ਰਸਤੇ ਵਿਚ ਬਹੁਤ ਮਹਤਵਪੂਰਣ ਚੌਕੀ ਸੀ| ਪਿਛਲੇ ਕਈ ਸਾਲਾਂ ਤੋ ਇਸ ਦੀ ਹਾਲ ਬਹੁਤ ਖਸਤਾ ਹੋ ਗਈ ਹੈ ਅਤੇ ਇਸਦੀ ਮੁਰੰਮਤ ਵਾਸਤੇ ਕੋਸ਼ਿਸਾ ਜਾਰੀ ਹਨ|

Qila Mubark-Bathinda in 1906 (Source: Wikimedia Commons)
Qila Mubark in 1906
Inside of Qila Mubark Bathinda (Guruduara Qlia Mubark at back)
Qila Mubark Inside
Old Cannon at Qila Mubark Bathinda
Old Cannon at Qila
View of Bathinda city from Qila Mubark
Bathinda City from Qila

ਗੁਰੂਦੁਆਰਾ ਦਮਦਮਾ ਸਹਿਬ: ਗੁਰੂਦੁਆਰਾ ਦਮਦਮਾ ਸਹਿਬ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ| ਡੱਲੇ ਸਿਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ ਅਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਭਾਈ ਮਨੀਸਿੰਘ ਜੀ ਨੂੰ ਨਾਲ ਲੈਕੇ ਇਸ ਥਾਂ ਦਿੱਲੀ ਤੋਂ ਸ੍ਵਾਮੀ ਦਾ ਦਰਸ਼ਨ ਕਰਨ ਆਏ| ਦਸ਼ਮੇਸ਼ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਂਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ| ਫੂਲਵੰਸ਼ ਦੇ ਰਤਨ ਤਿਲੋਕਸਿੰਘ ਤੇ ਰਾਮਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਤੋਂ ਅੰਮ੍ਰਿਤ ਪਾਨ ਕੀਤਾ| ਜੰਗਲ ਨੂੰ ਸਰਸਬਜ਼ ਕਰਨ ਲਈ ਨਹਿਰਾਂ ਦਾ ਵਰ ਭੀ ਇਸੇ ਥਾਂ ਬਖਸ਼ਿਆ ਹੈ| ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ| ਇਥੇ ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ| ਗੁਰਪੁਰ ਨਿਵਾਸੀ ਸੰਤ ਅਤਰਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ. ਦਮਦਮਾ ਸਾਹਿਬ ਸਿਖ ਲਿਖਾਰੀਆਂ ਤੇ ਗ੍ਯਾਨੀਆਂ ਦੀ ਟਕਸਾਲ ਹੈ| ਮਹਾਰਾਜਾ ਨਾਭਾ ਵਲੋਂ ਸੌ ਰੁਪਯਾ ਮਹੀਨਾ ਲੰਗਰ ਲਈ ਮਿਲਦਾ ਹੈ. ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਸੱਤ ਮੀਲ ਦਖਣ ਪੱਛਮ ਵਲ ਹੈ, ਰਾਮਾ ਸਟੇਸ਼ਨ ਬੀ. ਬੀ. ਐਂਡ ਸੀ. ਆਈ ਰੇਲਵੇ ਤੋਂ ਪੰਜ ਮੀਲ ਹੈ|ਇਸ ਪਿੰਡ (ਤਲਵੰਡੀ ਸਾਬੋ) ਵਿਚ ਡੱਲਸਿੰਘ ਨੂੰ ਬਖਸ਼ੀਆਂ ਗੁਰਵਸਤੂਆਂ, ਉਸ ਦੀ ਔਲਾਦ ਸਰਦਾਰ ਸ਼ਮਸ਼ੇਰਸਿੰਘ ਪਾਸ ਇਹ ਹਨ:-ਇੱਕ ਖੜਗ, ਦੋ ਦਸਤਾਰਾਂ, ਦੋ ਚੋਲੇ, ਦੋ ਪਜਾਮੇ, ਇੱਕ ਬਾਗ਼ ਦਾ ਡੋਰਾ. ਇਨ੍ਹਾਂ ਵਸਤਾਂ ਦਾ ਦਰਸ਼ਨ ਹਰੇਕ ਚਾਨਣੀ ਦਸਮੀ ਨੂੰ ਹੁੰਦਾ ਹੈ|

ਰੋਜ਼ ਗਾਰਡਨ (ਗੁਲਾਬ ਦਾ ਬਾਗ): ਰੋਜ਼ ਗਾਰਡਨ  ਥਰਮਲ ਪਲਾਂਟ ਦੇ  ਬਿਲਕੁਲ ਪਾਸ ਇੱਕ ਬਹੁਤ ਵਧੀਆ ਪਿਕਨਿਕ ਦਾ ਸਥਾਨ ਹੈ| ਇਹ ੧੦ ਏਕੜ ਜਮੀਨ ਤੇ ਬਣਿਆ ਹੋਇਆ ਹੈ ਅਤੇ ਇਥੇ ਗੁਲਾਬ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ| ਇਥੇ ਬੱਚਿਆਂ ਦੇ ਝੂਟੇ ਲੈਣ ਵਾਸਤੇ ਇਕ ਛੋਟੀ ਰੇਲ ਵੀ ਹੈ| ਸੁਬਹਾ ਅਤੇ ਸਾਮ ਤੋ ਇਲਾਵਾ ਹਰ ਹਫਤੇ ਇਥੇ ਸੇਕੜਿਆ ਦੀ ਗਿਣਤੀ ਵਿਚ ਸੇਲਾਨੀ ਸੇਰ ਕਰਨ  ਆਉਂਦੇ ਹਨ| 

ਮਾਈਸਰ ਖਾਨਾ:ਮਾਈਸਰ ਖਾਨਾ ਦੁਰਗਾ ਦੇਵੀ ਦਾ ਮੰਦਰ ਬਣਿਆ ਹੋਇਆ ਹੈ| ਇਹ ਮੰਦਰ ਬਠਿੰਡੇ ਤੋ ੨੯ ਕਿਲੋਮੀਟਰ ਦੂਰ ਬਠਿੰਡਾ-ਮਾਨਸਾ ਸ਼ੜਕ ਤੇ ਹੈ ਅਤੇ ਸਾਲ ਵਿਚ ਦੋ ਵਾਰ ਅਸ਼੍ਟਮੀ ਨੂੰ ਇਥੇ ਮੇਲਾ ਲਗਦਾ ਹੈ| ਕਿਹਾ ਜਾਂਦਾ ਹੈ ਕਿ ਇਥੇ ਮਾਤਾ ਦੀ ਜੋਤ ਜਵਾਲਾ ਜੀ ਤੋ ਚਲ ਕੇ ਇਥੇ ਆਪਣੇ ਪਰਮ ਭਗਤ (ਜਿਹੜੇ ਜਵਾਲਾ ਜੀ ਨਹੀ ਜਾ ਸਕਦੇ) ਨੂੰ ਦਰਸ਼ਨ ਦੇਣ ਆਉਦੀ ਹੈ| ਪੰਜਾਬ ਅਤੇ ਆਸ-ਪਾਸ ਦੇ ਹੋਰ ਰਾਜਾਂ ਵਿਚੋ ਲੋਕ ਇਥੇ ਮਾਤਾ ਦੇ ਦਰਸ਼ਨ ਕਰਣ ਆਉਦੇ ਹਨ |

Comments

Full StarFull StarFull StarFull StarEmpty Star
Rohit (Indore) says...
bht vadea.
12th November 2011 4:01am
Full StarFull StarFull StarFull StarFull Star
chawla (Mandi Dabwali) says...
Chawla Future point & Photo State Mandi Dabwali
22nd October 2011 2:23am
ਧਰਮ ਪਾਲ (ਬਠਿੰਡਾ) says...
ਹੁਣ ਤੁਸੀਂ ਪੰਜਾਬੀ,ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਲਿਖ ਸਕਦੇ ਹੋ|
3rd February 2011 2:13am
Full StarFull StarFull StarFull StarEmpty Star
Ranbir (Bathinda) says...
ਵਧੀਆਂ ਲਿਖਿਆ ਪਰੰਤੂ ਬਠਿੰਡਾ ਤੇਲ ਰਿਫਾਈਨਰੀ ਅਤੇ ਮਿੱਤਲ ਸਿਟੀ ਮਾਲ ਵੀ ਵਰਨਨਯੋਗ ਸਥਾਨ ਹਨ |
2nd February 2011 6:35pm
Page 1 of 1  (4 comments)

Add Comment

Type in
* Required information
Post a Free Classified Ad Punjabi Chowk on Mobile Post Classified by SMS Questions? Click Here